ਹਰਿਆਣਾ

ਸ਼ਹੀਦ ਉੱਧਮ ਸਿੰਘ ਵਰਗੇ ਬਲੀਦਾਨੀਆਂ ਦੀ ਵਜ੍ਹਾ ਨਾਲ ਅੱਜ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਰਹੇ - ਮੁੱਖ ਮੰਤਰੀ ਮਨੋਹਰ ਲਾਲ

ਕੌਮੀ ਮਾਰਗ ਬਿਊਰੋ | July 31, 2023 06:06 PM

ਚੰਡੀਗੜ੍ਹਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਹੀਦ ਉੱਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਉੱਧਮ ਸਿੰਘ ਦੇ ਚਰਣਾਂ ਵਿਚ ਨਮਨ ਕੀਤਾ ਅਤੇ ਕਿਹਾ ਕਿ ਉੱਧਮ ਸਿੰਘ ਵਰਗੇ ਬਲਦੀਦਾਨੀਆਂ ਦੀ ਵਜ੍ਹਾ ਨਾਲ ਅੱਜ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਕੰਬੋਜ ਸਭਾ ਦੀ ਮੰਗ 'ਤੇ ਕਰਨਾਲ,  ਕੁਰੂਕਸ਼ੇਤਰ ਤੇ ਸ਼ਾਹਬਾਦ ਵਿਚ ਬਣ ਰਹੀ ਤਿੰਨ ਕੰਬੋਜ ਧਰਮਸ਼ਾਲਾਵਾਂ ਲਈ 47 ਲੱਖ 76 ਹਜਾਰ 76 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ

          ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਸ਼ਹੀਦ ਉੱਧਮ ਸਿੰਘ ਦੀ ਪ੍ਰਤਿਕਮਾ 'ਤੇ ਪੁਸ਼ਪ ਅਰਪਿਤ ਕੀਤੇ ਅਤੇ ਦੀਪ ਪ੍ਰਜਵਲੱਤ ਕਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਪ੍ਰੋਗ੍ਰਾਮ ਵਿਚ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੇਰਣਾ ਦਾ ਵਿਸ਼ਾ ਹੈ ਕਿ ਆਜਾਦੀ ਦੇ ਮਤਵਾਲੇ ਸ਼ਹੀਦ ਉੱਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਅਸੀਂ ਇੱਥੇ ਪਹੁੰਚੇ ਹਨ ਅੱਜ ਅਸੀਂ ਸ਼ਹੀਦ ਉੱਧਮ ਸਿੰਘ ਦੇ ਬਲਿਦਾਨ ਨੂੰ ਭੁਲਾ ਨਹੀਂ ਸਕਦੇ ਉਨ੍ਹਾਂ ਵਰਗੇ ਸ਼ਹੀਦਾਂ ਦੀ ਕੁਰਬਾਨੀਆਂ ਦੀ ਵਜ੍ਹਾ ਨਾਲ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸੂਬੇ ਨੂੰ ਮਜਬੂਤ ਬਨਾਉਣਾ ਹੈਕੰਬੋਜ ਸਭਾ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਰਨਾਲ,  ਕੁਰੂਕਸ਼ੇਤਰ ਅਤੇ ਸ਼ਾਹਬਾਦ ਵਿਚ ਨਿਰਮਾਣਧੀਨ ਤਿੰਨ ਧਰਮਸ਼ਾਲਾਵਾਂ ਦੇ ਲਈ 47 ਲੱਖ 76 ਹਜਾਰ 76 ਰੁਪਏ ਦੀ ਰਕਮ ਦਿੱਤੀ ਮੁੱਖ ਮੰਤਰੀ ਨੇ ਕਰਨਾਲ ਦੀ ਕੰਬੋਜ ਧਰਮਸ਼ਾਲਾ ਲਈ 21 ਲੱਖ ਰੁਪਏ,  ਕੁਰੂਕਸ਼ੇਤਰ ਦੀ ਧਰਮਸ਼ਾਲਾ ਲਈ 21 ਲੱਖ 76 ਹਜਾਰ 76 ਰੁਪਏ ਅਤੇ ਸ਼ਾਹਬਾਦ ਦੀ ਧਰਮਸ਼ਾਲਾ ਲਈ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ,  ਕੁਰੂਕਸ਼ੇਤਰ ਦੀ ਧਰਮਸ਼ਾਲਾ ਦੇ ਲਈ ਸਾਂਸਦ ਨਾਇਬ ਸਿੰਘ ਸੈਨੀ ਨੇ ਵੀ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹੀਦ ਉੱਧਮ ਸਿੰਘ ਦਾ ਜਨਮ ਪੰਜਾਬ ਦੇ ਸੰਗਰੂਰ ਜਿਲ੍ਹਾ ਦੇ ਸੁਨਾਮ ਵਿਚ ਹੋਇਆ ਸੀ ਉਨ੍ਹਾਂ ਦੇ ਬਚਪਨ ਦਾ ਨਾਂਅ ਸ਼ੇਰ ਸਿੰਫ ਸੀ ਜਲਿਆਂਵਾਲਾ ਬਾਗ ਵਿਚ ਇਕੱਠੇ ਲੋਕਾਂ 'ਤੇ ਅੰਗ੍ਰੇਜੀ ਸਰਕਾਰ ਨੇ ਗੋਲੀਆਂ ਚਲਾ ਦਿੱਤੀ ਸਨ ਇਸ ਵਿਚ ਅਨੇਕਾਂ ਭਾਰਤੀ ਮਾਰੇ ਗਏ ਸਨ ਸ਼ਹੀਦ ਉੱਧਮ ਸਿੰਘ ਨੇ ਇੰਨ੍ਹਾਂ ਦੀ ਹਤਿਆ ਦਾ ਬਦਲਾ ਲੈਣ ਦੀ ਠਾਣੀ ਇਸ ਦੇ ਲਈ ਉਹ ਇੰਗਲੈਂਡ ਗਏ ਇੰਗਲੈਂਡਜਾਣ ਲਈ ਨਾਂਅ ਬਦਲ ਕੇ ਸ਼ੇਰ ਸਿੰਫ ਤੋਂ ਉੱਧਮ ਸਿੰਘ ਰੱਖਿਆ ਉੱਥੇ ਜਾ ਕੇ ਅੰਗ੍ਰੇਜੀ ਅਫਸਰ ਡਾਇਰ ਨੂੰ ਸਰੇਆਮ ਤਿੰਨ ਗੋਲੀਆਂ ਮਾਰੀਆਂ ਉਨ੍ਹਾਂ ਨੇ ਕਿਹਾ ਕਿ ਉੱਧਮ ਸਿੰਘ ਗੋਲੀ ਮਾਰ ਕੇ ਭੱਜੇਨਹੀਂ ਅੰਗ੍ਰੇਜਾਂ ਨੇ ਉਨ੍ਹਾਂ ਨੁੰ ਗਿਰਫਤਾਰ ਕਰ ਜਿਲ੍ਹਾ ਅਤੇ 2 ਦਿਨ ਵਿਚ ਦੋਸ਼ੀ ਕਰਾਰ ਦੇ ਦਿੱਤਾ ਅਤੇ ਉਨ੍ਹਾਂ ਨੁੰ ਫਾਂਸੀ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਉੱਧਮ ਸਿੰਘ ਦੇ ਬਲਿਦਾਨ ਨੂੰ ਅਸੀਂ ਕਦੀ ਨਹੀਂ ਭੁਲਾ ਸਕਦੇ

 ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੰਤੋਂਦੇਯ ਦੇ ਭਾਵ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਦੇ ਲਈ ਭਾਰਤ ਸੱਭ ਤੋਂ ਪਹਿਲਾਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਦੇਸ਼ ਦਾ ਭਲਾ ਕਰਨਾ ਹੈ ਤਾਂ ਦੇਸ਼ ਹਿੱਤ ਵਿਚ ਕੰਮ ਕਰਨਾ ਹੋਵੇਗਾ ਹਰਿਆਣਾ ਸਰਕਾਰ ਵੀ ਅੰਤੋਂਦੇਯ ਦੇ ਭਾਵ ਨਾਲ ਕੰਮ ਕਰ ਰਹੀ ਹੈ ਸਿਖਿਆ,  ਸਿਹਤ,  ਸਰਕਾਰੀ ਯੋਜਨਾਵਾਂ ਦਾ ਲਾਭ ਗਰੀਬ ਤੇ ਪਿਛੜੇ ਨੂੰ ਸੱਭ ਤੋਂ ਪਹਿਲਾਂ ਮਿਲੇ,  ਇਸ ਦਿਸ਼ਾ ਵਿਚ ਕਾਰਜ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮਹਾਪੁਰਸ਼ਾਂ ਦੇ ਬਲਿਦਾਨ ਤੇ ਉਨ੍ਹਾਂ ਦੀ ਸਿਖਿਆ ਜਨ-ਜਨ ਤਕ ਪਹੁੰਚੇ ਇਸ ਲਈ ਸਰਕਾਰ ਨੇ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਬਣਾਈ ਹੈ ਇਸੀ ਦੇ ਤਹਿਤ ਮਹਾਪੁਰਸ਼ਾਂ ਤੇ ਸੰਤਾਂ ਦੀ ਜੈਯੰਤੀ ਸਰਕਾਰੀ ਖੁਰਚ 'ਤੇ ਬਣਾਈ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਹਰਿਆਣਾ ਇਕ-ਹਰਿਆਂਣਵੀਂ ਇਕ ਦੇ ਨਾਰੇ 'ਤੇ ਕੰਮ ਕਰ ਰਹੀ ਹੈ ਦੇਸ਼ ਦੇ ਨਾਗਰਿਕਾਂ ਨੂੰ ਏਕਤਾ ਦੇ ਧਾਗੇ ਵਿਚ ਬੰਨ੍ਹ ਕੇ ਅੱਗੇ ਵਧਾਉਣ ਹੀ ਕ੍ਰਾਂਤੀਕਾਰੀਆਂ ਨੂੰ ਸੱਚੀ ਸ਼ਰਧਾਂਜਲੀ ਹੈ

ਪ੍ਰੋਗ੍ਰਾਮ ਦੇ ਸੰਯੋਜਕ ਤੇ ਸਾਬਕਾ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਸੰਤ ਮਹਾਪੁਰਸ਼ ਇਕ ਸਮਾਜ ਜਾਂ ਵਿਅਕਤੀ ਦੇ ਨਹੀਂ ਸਗੋ ਸਰਵ ਸਮਾਜ ਦੇ ਹਨ ਸਰਵ ਸਮਾਜ ਨੁੁੰ ਅੱਗੇ ਆ ਕੇ ਸ਼ਹੀਦਾਂ ਦੇ ਚਰਣਾਂ ਵਿਚ ਨਮਨ ਕਰਨਾ ਚਾਹੀਦਾ ਹੈ ਕੁਰੂਕਸ਼ੇਤਰ ਵਿਚ ਸ਼ਹੀਦ ਉੱਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਇੰਨ੍ਹ. ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ 'ਤੇ ਉਨ੍ਹਾਂ ਨੇ ਸਰਵ ਸਮਾਜ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦਾ ਇਤਿਹਾਸ ਸ਼ਹੀਦਾਂ ਦੇ ਬਲਿਦਾਨ ਨਾਲ ਭਰਿਆ ਹੋਇਆ ਹੈ ਸਾਡੇ ਮਹਾਪੁਰਸ਼ਾਂ ਨੇ ਦੇਸ਼ ਨੂੰ ਅੱਗੇ ਵੱਧਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਉੱਧਮ ਸਿੰਘ ਨੇ ਸਮੁੰਦਰ ਪਾਰ ਜਾ ਕੇ ਦੇਸ਼ ਦੇ ਸਵਾਭੀਮਾਨ ਦਾ ਬਦਲਾ ਲਿਆ ਬਲਿਆਂਵਾਲਾ ਬਾਗ ਵਿਚ ਜੋ ਹਤਿਆਕਾਂਡ ਹੋਇਆ ਸੀ,  ਊਸ ਦੇ ਬਦਲੇ ਦੀ ਅੱਗ ਉਨ੍ਹਾਂ ਦੇ ਸੀਨੇ ਵਿਚ ਧਧਕ ਰਹੀ ਸੀ ਉੱਧਮ ਸਿੰਘ ਇੰਗਲੈਂਡ ਪਹੁੰਚੇ ਅਤੇ ਡਾਇਰ ਨੂੰ ਕੋਲੀ ਮਾਰਕ ਕੇ ਲੋਕਾਂ ਦੀ ਹਤਿਆ ਦਾ ਬਦਲਾ ਲਿਆ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਸ਼ਹੀਦੀ ਦਿਨ 'ਤੇ ਆਰਗੇਨਿਕ ਖੇਤੀ ਕਰਨੇ ਅਤੇ ਵੱਧ ਤੋਂ ਵੱਧ ਪੇੜ ਲਗਾਉਣ ਦਾ ਪ੍ਰਣ ਲੈਣਾ ਚਾਹੀਦਾ ਹੈਕੁਰੂਕਸ਼ੇਤਰ ਦੇ ਸਾਂਸਦ ਨਾਇਬ ਸਿੰਘ ਸੈਨੀ ਨੇ ਸ਼ਹੀਦ ਉੱਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੇ ਚਰਣਾਂ ਵਿਚ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਉਨ੍ਹਾਂ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦੀ ਜੈਯੰਤੀ ਤੇ ਸ਼ਹੀਦੀ ਦਿਨ ਹਰਿਆਣਾ ਸਰਕਾਰ ਵੱਲੋਂ ਆਪਣੇ ਖਰਚ 'ਤੇ ਮਨਾਉਣਾ ਬੇਹੱਦ ਚੰਗੀ ਪਹਿਲ ਹੈ ਸਾਂਸਦ ਨਾਇਬ ਸੈਨੀ ਨੇ ਕਿਹਾ ਕਿ ਸਾਨੂੰ ਸ਼ਹੀਦ ਉੱਧਮ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ 13 ਅਪ੍ਰੈਲ, 1919 ਨੂੰ ਜਲਿਆਂਵਾਲਾ ਬਾਗ ਵਿਚ ਜੋ ਹਤਿਆਕਾਂਡ ਹੋਇਆ ਅਤੇ ਉਸ ਦਾ ਬਦਲਾ ਲੈਣ ਦਾ ਉਨ੍ਹਾਂ ਨੇ ਪ੍ਰਣ ਲਿਆ । ਉਨ੍ਹਾਂ ਨੇ 1940 ਵਿਚ ਇੰਗਲੈਂਡ ਜਾ ਕੇ ਡਾਇਰ ਨੂੰ ਗੋਲੀ ਮਾਰਕੇ ਇਸ ਘਟਨਾ ਦਾ ਬਦਲਾ ਲਿਆ ਸਾਨੂੰ ਸਾਰਿਆਂ ਨੂੰ ਅਜਿਹੇ ਵੀਰ ਬਲਿਦਾਨੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹਦੀ ਹੈ

          ਇਸ ਮੌਕੇ 'ਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ,  ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ,  ਸ਼ਾਹਬਾਦ ਦੇ ਵਿਧਾਇਕ ਰਾਮਕਰਣ ,  ਸੀਏਮ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ,  ਸਾਬਕਾ ਵਿਧਾਇਕ ਪਵਨ ਸੈਨੀ,  ਮਹੰਤ ਬਾਬਾ ਬ੍ਰਹਮਾਦਾਸ ਜੀ ਮਹਾਰਾਜ,  ਜੇਜੇਪੀ ਸੂਬਾ ਪ੍ਰਧਾਨ ਨਿਸ਼ਾਨ ਸਿੰਘ,  ਬਾਬਾ ਮਹੇਸ਼ ਮਣੀ ,  ਜਸਵਿੰਦਰ ਖੇਹਰਾ,  ਧੂਮੱਨ ਸਿੰਘ ਕਿਰਮਚ,  ਧਰਮਵੀਰ ਮਿਰਜਾਪੁਰ ਮੌਜੂਦ ਰਹੇ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ